Find the Difference 1000+: ਫਰਕ

ਇਸ ਵਿੱਚ ਵਿਗਿਆਪਨ ਹਨਐਪ-ਅੰਦਰ ਖਰੀਦਾਂ
5.81 ਲੱਖ ਸਮੀਖਿਆਵਾਂ
ਸਮੱਗਰੀ ਰੇਟਿੰਗ
PEGI 3
10 ਕਰੋੜ+
ਡਾਊਨਲੋਡ
Google Play Pass ਸਬਸਕ੍ਰਿਪਸ਼ਨ ਨਾਲ, ਇਸ ਗੇਮ ਤੋਂ ਇਲਾਵਾ ਵਿਗਿਆਪਨਾਂ ਅਤੇ ਐਪ-ਅੰਦਰ ਖਰੀਦਾਂ ਤੋਂ ਰਹਿਤ ਸੈਂਕੜੇ ਹੋਰ ਗੇਮਾਂ ਦਾ ਅਨੰਦ ਮਾਣੋ। ਨਿਯਮ ਲਾਗੂ ਹਨ। ਹੋਰ ਜਾਣੋ
ਸਮੱਗਰੀ ਰੇਟਿੰਗ
PEGI 3
ਗੇਮ-ਅੰਦਰ ਖਰੀਦਾਂ
ਹੋਰ ਜਾਣੋ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਗੇਮ ਬਾਰੇ

ਦੋ ਅਸਲੀ ਫੋਟੋਆਂ। ਕੁਝ ਨਿੱਕੇ-ਨਿੱਕੇ ਬਦਲਾਅ। ਕੀ ਤੁਸੀਂ ਸਾਰੇ ਅੰਤਰ ਲੱਭ ਸਕਦੇ ਹੋ? 1000+ ਪੱਧਰ, ਕੋਈ ਘੜੀ ਨਹੀਂ, ਅਤੇ ਅਟਕਣ 'ਤੇ ਹਿੰਟ। ਆਰਾਮ ਨਾਲ ਖੇਡੋ, ਪਰ ਕੁਝ ਪੱਧਰ ਤੁਹਾਨੂੰ ਦੁਬਾਰਾ ਦੇਖਣ ਲਈ ਮਜਬੂਰ ਕਰਨਗੇ।

Find the Difference ਇੱਕ ਸ਼ਾਂਤ ਤਸਵੀਰ ਬੁਝਾਰਤ ਗੇਮ ਹੈ, ਜੋ ਤੁਹਾਡੀਆਂ ਅੱਖਾਂ ਅਤੇ ਧਿਆਨ ਨੂੰ ਨਿਖਾਰਦੀ ਹੈ। ਹਰ ਤਸਵੀਰ ਅਸਲੀ, ਉੱਚ ਕੁਆਲਿਟੀ ਦੀ ਫੋਟੋ ਹੈ: ਖਾਣਾ, ਕਮਰੇ, ਸ਼ਹਿਰ, ਨਜ਼ਾਰੇ, ਜਾਨਵਰ। ਕੋਈ ਕਾਰਟੂਨ ਨਹੀਂ। Find the Difference ਆਫ਼ਲਾਈਨ ਚੱਲਦੀ ਹੈ, ਇਸ ਲਈ ਜਹਾਜ਼ ਵਿੱਚ ਜਾਂ ਵਾਈ-ਫਾਈ ਬੰਦ ਕਰਕੇ ਵੀ ਅੰਤਰ ਲੱਭ ਸਕਦੇ ਹੋ।

ਬੁਝਾਰਤ ਕਿਵੇਂ ਖੇਡਣੀ ਹੈ
ਇੱਕੋ ਫੋਟੋ ਦੋ ਵਾਰ ਦਿਸਦੀ ਹੈ, ਇੱਕ ਉੱਪਰ ਅਤੇ ਇੱਕ ਹੇਠਾਂ। ਹੇਠਲੀ ਫੋਟੋ ਵਿੱਚ 5 ਥਾਵਾਂ ਬਦਲੀਆਂ ਗਈਆਂ ਹਨ: ਕੋਈ ਰੰਗ, ਕੋਈ ਸ਼ਕਲ, ਜਾਂ ਕੋਈ ਲੁਕੀ ਚੀਜ਼। ਅੰਤਰ ਲੱਭੋ: ਕਿਸੇ ਵੀ ਫੋਟੋ ਵਿੱਚ ਬਦਲਾਅ 'ਤੇ ਟੈਪ ਕਰੋ, ਦੋਵਾਂ 'ਤੇ ਗੋਲਾ ਲੱਗ ਜਾਵੇਗਾ। ਦੋ ਉਂਗਲਾਂ ਨਾਲ 3 ਗੁਣਾ ਤੱਕ ਜ਼ੂਮ ਕਰੋ, ਜਿਵੇਂ ਵੱਡਦਰਸ਼ੀ ਸ਼ੀਸ਼ੇ ਵਾਲਾ ਜਾਸੂਸ। ਘੜੀ ਨਹੀਂ ਹੈ, ਪਰ ਹਰ ਪੱਧਰ ਵਿੱਚ 3 ਗਲਤੀਆਂ ਦੀ ਛੋਟ ਹੈ। ਆਖਰੀ ਲੁਕੇ ਅੰਤਰ 'ਤੇ ਅਟਕ ਗਏ? ਹਿੰਟ ਵਰਤੋ, ਇਹ ਇੱਕ ਲੁਕਿਆ ਅੰਤਰ ਦਿਖਾ ਦੇਵੇਗਾ।

ਤੁਹਾਨੂੰ ਕੀ ਮਿਲਦਾ ਹੈ
• ਅਸਲੀ ਫੋਟੋਆਂ ਵਾਲੇ 1000+ ਅੰਤਰ ਲੱਭਣ ਵਾਲੇ ਪੱਧਰ
• ਹਰ ਰੋਜ਼ ਨਵੀਂ ਰੋਜ਼ਾਨਾ ਬੁਝਾਰਤ, ਨਾਲ ਮਹੀਨੇਵਾਰ ਟਰਾਫੀਆਂ
• 10 ਅੰਤਰਾਂ ਵਾਲੇ 140 ਖ਼ਾਸ ਪੱਧਰ
• ਸਫ਼ਰ: ਜਿਗਸਾ ਟੁਕੜਿਆਂ ਨਾਲ 30 ਦੇਸ਼ ਖੋਲ੍ਹੋ
• ਪੱਧਰਾਂ ਵਿੱਚ ਲੁਕੇ ਤੋਹਫ਼ੇ: ਸਿੱਕੇ, ਹਿੰਟ, ਸਫ਼ਰ ਦੇ ਟੁਕੜੇ
• ਅਟਕਣ 'ਤੇ ਗੇਮ ਵਿੱਚ ਹਿੰਟ
• ਲੁਕੇ ਵੇਰਵਿਆਂ 'ਤੇ 3 ਗੁਣਾ ਤੱਕ ਜ਼ੂਮ
• ਆਫ਼ਲਾਈਨ ਖੇਡੋ: 100 ਪੱਧਰ ਗੇਮ ਵਿੱਚ, ਸਫ਼ਰ ਲਈ ਹੋਰ ਡਾਊਨਲੋਡ ਕਰੋ
• ਕੋਈ ਖਾਤਾ ਜਾਂ ਸਾਈਨ-ਇਨ ਨਹੀਂ: ਗੇਮ ਖੋਲ੍ਹੋ ਅਤੇ ਖੇਡੋ
• ਪਾਰ ਕੀਤਾ ਕੋਈ ਵੀ ਪੱਧਰ ਦੁਬਾਰਾ ਖੇਡੋ ਜਾਂ ਦੇਖੋ

ਖ਼ਾਸ ਪੱਧਰ ਅਤੇ ਸਫ਼ਰ
ਹਰ 10ਵੇਂ ਪੱਧਰ ਤੋਂ ਬਾਅਦ ਇੱਕ ਖ਼ਾਸ ਪੱਧਰ ਆ ਸਕਦਾ ਹੈ। ਇਹੀ ਔਖੇ ਪੱਧਰ ਹਨ: ਇੱਕ ਤਸਵੀਰ ਵਿੱਚ 10 ਲੁਕੇ ਅੰਤਰ। ਸਫ਼ਰ Find the Difference ਦੇ ਅੰਦਰ ਇੱਕ ਹੋਰ ਬੁਝਾਰਤ ਹੈ। ਆਮ ਪੱਧਰਾਂ ਵਿੱਚ ਅੰਤਰ ਅਤੇ ਤੋਹਫ਼ੇ ਲੱਭੋ, ਜਿਗਸਾ ਟੁਕੜੇ ਇਕੱਠੇ ਕਰੋ, ਅਤੇ ਫਰਾਂਸ ਅਤੇ ਜਪਾਨ ਵਰਗੇ ਦੇਸ਼ ਖੋਲ੍ਹੋ। ਹਰ ਦੇਸ਼ ਵਿੱਚ 10 ਪੱਧਰ ਹਨ ਅਤੇ ਹਰ ਪੱਧਰ ਵਿੱਚ 12 ਅੰਤਰ।

ਤਸਵੀਰਾਂ ਵਿਚਕਾਰ ਕੀ ਬਦਲਦਾ ਹੈ
ਕੁਝ ਵੀ, ਇੱਕ ਨਿੱਕੀ ਲੁਕੀ ਚੀਜ਼ ਵੀ। ਕੱਪ ਗਾਇਬ ਹੋ ਜਾਂਦਾ ਹੈ। ਬਿੱਲੀ ਦੀ ਪੂਛ ਛੋਟੀ ਹੋ ਜਾਂਦੀ ਹੈ। ਖਿੜਕੀ 'ਤੇ ਪਰਦਾ ਆ ਜਾਂਦਾ ਹੈ। ਰੰਗ ਬਦਲਦੇ ਹਨ, ਅੱਖਰ ਥਾਂ ਬਦਲਦੇ ਹਨ। ਔਖੇ ਪੱਧਰਾਂ ਵਿੱਚ ਜਾਸੂਸ ਵਾਂਗ ਹਰ ਕੋਨਾ ਛਾਣ ਕੇ ਹੀ ਫਰਕ ਲੱਭਦਾ ਹੈ। ਕਈ ਵਾਰ ਇੱਕ ਲੁਕੀ ਚੀਜ਼ ਹੀ ਅੰਤਰਾਂ ਵਿੱਚੋਂ ਇੱਕ ਹੁੰਦੀ ਹੈ।

ਆਫ਼ਲਾਈਨ ਅੰਤਰ ਲੱਭੋ
ਪਹਿਲੇ 100 ਪੱਧਰ ਅਤੇ 10 ਖ਼ਾਸ ਪੱਧਰ Find the Difference ਵਿੱਚ ਹੀ ਹਨ ਅਤੇ ਬਿਨਾਂ ਕਨੈਕਸ਼ਨ ਚੱਲਦੇ ਹਨ। ਸਫ਼ਰ ਤੋਂ ਪਹਿਲਾਂ ਗੇਮ ਦੀਆਂ ਸੈਟਿੰਗਾਂ ਵਿੱਚ ਜਾ ਕੇ 50 ਹੋਰ ਪੱਧਰ ਡਾਊਨਲੋਡ ਕਰ ਲਓ। ਗੇਮ ਵਿੱਚ ਪਹਿਲਾਂ ਤੋਂ ਮੌਜੂਦ ਹਰ ਪੱਧਰ ਜਾਂ ਰੋਜ਼ਾਨਾ ਬੁਝਾਰਤ ਆਫ਼ਲਾਈਨ ਵੀ ਚੱਲਦੀ ਹੈ। ਸਿਰਫ਼ ਨਵੇਂ ਮਹੀਨੇ ਦੀ ਰੋਜ਼ਾਨਾ ਬੁਝਾਰਤ ਅਤੇ ਅਜੇ ਡਾਊਨਲੋਡ ਨਾ ਕੀਤੇ ਪੱਧਰਾਂ ਲਈ ਇੰਟਰਨੈੱਟ ਚਾਹੀਦਾ ਹੈ।

ਫਰਕ ਲੱਭਣ ਵਾਲੀਆਂ ਗੇਮਾਂ ਕਿਉਂ ਚੰਗੀਆਂ ਲੱਗਦੀਆਂ ਹਨ
ਫਰਕ ਲੱਭਣ ਵਾਲੀ ਗੇਮ ਚੁੱਪਚਾਪ ਧਿਆਨ ਨੂੰ ਵਰਤਦੀ ਹੈ। ਤੁਸੀਂ ਤਸਵੀਰ ਨੂੰ ਤਰਤੀਬ ਨਾਲ ਦੇਖਦੇ ਹੋ, ਛੋਟੇ ਵੇਰਵੇ ਮਿਲਾਉਂਦੇ ਹੋ, ਅਤੇ ਉਹ ਚੀਜ਼ ਪਛਾਣਦੇ ਹੋ ਜੋ ਉੱਥੇ ਨਹੀਂ ਹੋਣੀ ਚਾਹੀਦੀ। ਇਹ ਧਿਆਨ ਅਤੇ ਨਿਰੀਖਣ ਲਈ ਦਿਮਾਗੀ ਖੇਡ ਹੈ, ਇਮਤਿਹਾਨ ਵਾਲੇ ਦਬਾਅ ਤੋਂ ਬਿਨਾਂ, ਸ਼ਾਂਤ ਮਨ ਨਾਲ। ਹਰ ਪੱਧਰ ਨਾਲ ਤੁਹਾਡੀ ਜਾਸੂਸੀ ਨਜ਼ਰ ਥੋੜ੍ਹੀ ਹੋਰ ਤਿੱਖੀ ਹੁੰਦੀ ਹੈ।

ਸਵਾਲ-ਜਵਾਬ
ਹਰ ਪੱਧਰ ਵਿੱਚ ਕਿੰਨੇ ਅੰਤਰ ਹੁੰਦੇ ਹਨ?
ਆਮ ਪੱਧਰਾਂ ਵਿੱਚ 5, ਖ਼ਾਸ ਪੱਧਰਾਂ ਵਿੱਚ 10, ਸਫ਼ਰ ਦੇ ਪੱਧਰਾਂ ਵਿੱਚ 12।

ਕੀ ਸਮਾਂ ਸੀਮਾ ਹੈ?
ਕੋਈ ਘੜੀ ਨਹੀਂ। ਹਰ ਪੱਧਰ ਵਿੱਚ 3 ਗਲਤੀਆਂ ਦੀ ਛੋਟ ਹੈ।

ਹਿੰਟ ਕਿਵੇਂ ਕੰਮ ਕਰਦੇ ਹਨ?
ਪਹਿਲੇ ਪੱਧਰਾਂ ਵਿੱਚ ਆਪੇ ਭਰਨ ਵਾਲਾ ਹਿੰਟ ਮਿਲਦਾ ਹੈ। ਉਸ ਤੋਂ ਬਾਅਦ ਹਿੰਟ ਲਈ ਸਿੱਕੇ ਜਾਂ ਛੋਟੀ ਵੀਡੀਓ ਲੱਗਦੀ ਹੈ। Google Play Pass ਖਿਡਾਰੀਆਂ ਦੇ ਹਿੰਟ ਬਿਨਾਂ ਸੀਮਾ ਮੁੜ ਭਰਦੇ ਹਨ।

ਕੀ ਇੰਟਰਨੈੱਟ ਤੋਂ ਬਿਨਾਂ ਅੰਤਰ ਲੱਭ ਸਕਦੇ ਹਾਂ?
ਹਾਂ। Find the Difference ਵਿੱਚ 100 ਪੱਧਰ ਹਨ, ਅਤੇ ਹੋਰ ਡਾਊਨਲੋਡ ਕਰ ਸਕਦੇ ਹੋ।

ਕੀ ਗੇਮ ਵਿੱਚ ਇਸ਼ਤਿਹਾਰ ਹਨ?
ਹਾਂ। ਇੱਕ ਵਾਰ ਦੀ 'ਇਸ਼ਤਿਹਾਰ ਹਟਾਓ' ਖਰੀਦ ਨਾਲ ਇਹ ਹਟ ਜਾਂਦੇ ਹਨ, ਅਤੇ Play Pass ਖਿਡਾਰੀਆਂ ਨੂੰ ਪੂਰੀ ਗੇਮ ਬਿਨਾਂ ਇਸ਼ਤਿਹਾਰਾਂ ਮਿਲਦੀ ਹੈ।

ਪਰਿਵਾਰ ਨਾਲ ਜਾਂ ਇਕੱਲੇ
ਦੋ ਜੋੜੀ ਅੱਖਾਂ ਨਾਲ ਅੰਤਰ ਲੱਭਣਾ ਹੋਰ ਮਜ਼ੇਦਾਰ ਹੈ, ਇਸ ਲਈ ਪਰਿਵਾਰ ਨਾਲ ਬੈਠ ਕੇ ਫਰਕ ਲੱਭੋ। ਜਾਂ ਸੌਣ ਤੋਂ ਪਹਿਲਾਂ ਆਰਾਮ ਨਾਲ ਇੱਕ ਬੁਝਾਰਤ ਹੱਲ ਕਰੋ। Find the Difference ਗੌਰ ਨਾਲ ਦੇਖਣ ਬਾਰੇ ਹੈ, ਰਫ਼ਤਾਰ ਬਾਰੇ ਨਹੀਂ। 1000+ ਪੱਧਰਾਂ, ਰੋਜ਼ਾਨਾ ਬੁਝਾਰਤ ਅਤੇ ਸਫ਼ਰ ਨਾਲ, ਅੰਤਰ ਲੱਭਣ ਲਈ ਪੱਧਰ ਛੇਤੀ ਨਹੀਂ ਮੁੱਕਣਗੇ।

Find the Difference ਖੋਲ੍ਹੋ ਅਤੇ ਅੰਤਰ ਲੱਭਣ ਲਈ ਤਿਆਰ ਹੋ ਜਾਓ। ਪਹਿਲੇ ਪੱਧਰ ਤੋਂ ਸ਼ੁਰੂ ਕਰੋ ਅਤੇ ਦੇਖੋ ਤੁਹਾਡੀਆਂ ਅੱਖਾਂ ਕਿੰਨੀ ਦੂਰ ਲੈ ਜਾਂਦੀਆਂ ਹਨ।
ਆਫ਼ਲਾਈਨ ਅੰਤਰ ਲੱਭੋ: ਅਸਲੀ ਫੋਟੋਆਂ ਵਾਲੇ 1000+ ਪੱਧਰ ਅਤੇ ਹਰ ਰੋਜ਼ ਨਵੀਂ ਬੁਝਾਰਤ
ਅੱਪਡੇਟ ਕਰਨ ਦੀ ਤਾਰੀਖ
30 ਅਕਤੂ 2026
ਏਥੇ ਉਪਲਬਧ ਹੈ
Android, Windows

ਡਾਟਾ ਸੁਰੱਖਿਆ

ਸੁਰੱਖਿਆ ਇਸ ਗੱਲ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ ਕਿ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਕਿਸ ਤਰ੍ਹਾਂ ਇਕੱਤਰ ਅਤੇ ਸਾਂਝਾ ਕੀਤਾ ਜਾਂਦਾ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਵੱਲੋਂ ਇਸ ਜਾਣਕਾਰੀ ਨੂੰ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਸਦੇ ਵੱਲੋਂ ਸਮੇਂ ਦੇ ਨਾਲ ਇਸਨੂੰ ਅੱਪਡੇਟ ਕੀਤਾ ਜਾ ਸਕਦਾ ਹੈ।
  • ਤੀਜੀਆਂ ਧਿਰਾਂ ਨਾਲ ਕੋਈ ਡਾਟਾ ਸਾਂਝਾ ਨਹੀਂ ਕੀਤਾ ਜਾਵੇਗਾ
    ਵਿਕਾਸਕਾਰਾਂ ਵੱਲੋਂ ਡਾਟੇ ਨੂੰ ਸਾਂਝਾ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ
  • ਇਹ ਐਪ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਇਕੱਠੀਆਂ ਕਰ ਸਕਦੀ ਹੈ
    ਐਪ ਸਰਗਰਮੀ, ਐਪ ਜਾਣਕਾਰੀ ਅਤੇ ਕਾਰਗੁਜ਼ਾਰੀ ਅਤੇ ਡੀਵਾਈਸ ਜਾਂ ਹੋਰ ਆਈਡੀਆਂ
  • ਡਾਟਾ ਆਵਾਜਾਈ ਵਿੱਚ ਇਨਕ੍ਰਿਪਟ ਕੀਤਾ ਜਾਂਦਾ ਹੈ
  • ਤੁਸੀਂ ਬੇਨਤੀ ਕਰ ਸਕਦੇ ਹੋ ਕਿ ਡਾਟੇ ਨੂੰ ਮਿਟਾ ਦਿੱਤਾ ਜਾਵੇ

ਰੇਟਿੰਗਾਂ ਅਤੇ ਸਮੀਖਿਆਵਾਂ

5.26 ਲੱਖ ਸਮੀਖਿਆਵਾਂ
Harman Singh
25 ਦਸੰਬਰ 2025
nice to see game
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
Sony Narman
26 ਦਸੰਬਰ 2024
Good
3 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
Bhupinder Singh Ghuman
17 ਫ਼ਰਵਰੀ 2022
Dimag ki kasrat ho jati hai
4 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?

ਨਵਾਂ ਕੀ ਹੈ

Thank you for playing Find the Difference! We make updates regularly to add more options and fix bugs.