Pixel ਕੈਮਰੇ ਨਾਲ ਕੋਈ ਵੀ ਪਲ ਨਾ ਖੁੰਝਾਓ! ਪੋਰਟਰੇਟ, ਨਾਈਟ ਕੈਮਰਾ, ਟਾਈਮ ਲੈਪਸ ਅਤੇ ਸਿਨੇਮੈਟਿਕ ਬਲੱਰ ਵਰਗੀਆਂ ਵਿਸ਼ੇਸ਼ਤਾਵਾਂ ਦੀ ਵਰਤੋਂ ਕਰ ਕੇ ਸ਼ਾਨਦਾਰ ਫ਼ੋਟੋਆਂ ਖਿੱਚੋ ਅਤੇ ਵੀਡੀਓ ਬਣਾਓ।
ਸ਼ਾਨਦਾਰ ਫ਼ੋਟੋਆਂ ਖਿੱਚੋ
• ਐਕਸਪੋਜ਼ਰ ਅਤੇ ਸਫ਼ੈਦ ਸੰਤੁਲਨ ਕੰਟਰੋਲਾਂ ਅਤੇ ਰੀਅਲ ਟੋਨ ਵਾਲਾ HDR+ ਮੋਡ - HDR+ ਦੀ ਵਰਤੋਂ ਨਾਲ ਬਿਹਤਰੀਨ ਫ਼ੋਟੋਆਂ ਖਿੱਚੋ, ਖਾਸ ਤੌਰ 'ਤੇ ਘੱਟ ਰੋਸ਼ਨੀ ਜਾਂ ਬੈਕਲਿਟ ਦ੍ਰਿਸ਼ਾਂ ਵਿੱਚ।
• ਨਾਈਟ ਕੈਮਰਾ - ਤੁਹਾਨੂੰ ਦੁਬਾਰਾ ਕਦੇ ਵੀ ਆਪਣੀ ਫਲੈਸ਼ ਦੀ ਵਰਤੋਂ ਕਰਨ ਦੀ ਲੋੜ ਨਹੀਂ ਪਵੇਗੀ। ਨਾਈਟ ਕੈਮਰਾ ਉਨ੍ਹਾਂ ਸਾਰੇ ਵੇਰਵਿਆਂ ਅਤੇ ਰੰਗਾਂ ਨੂੰ ਉਭਾਰਦਾ ਹੈ, ਜੋ ਹਨੇਰੇ ਵਿੱਚ ਗੁਆਚ ਜਾਂਦੇ ਹਨ। ਤੁਸੀਂ ਐਸਟ੍ਰੋਫ਼ੋਟੋਗ੍ਰਾਫ਼ੀ ਨਾਲ ਅਕਾਸ਼ ਗੰਗਾ ਦੀਆਂ ਵੀ ਫ਼ੋਟੋਆਂ ਖਿੱਚ ਸਕਦੇ ਹੋ!
• ਮੈਜਿਕ ਕੈਪਚਰ - ਆਪਣੇ ਕੈਮਰੇ ਵੱਲੋਂ ਕੈਪਚਰ ਕੀਤੇ ਜਾਣ ਦੌਰਾਨ ਪਲਾਂ ਨੂੰ ਜੀਓ। ਸ਼ੁਰੂ ਕਰਨ ਲਈ ਬਸ ਟੈਪ ਕਰੋ ਅਤੇ ਤੁਹਾਡਾ Pixel ਤੁਹਾਡੇ ਲਈ ਵੀਡੀਓ ਬਣਾਉਂਦਾ ਅਤੇ ਬਿਹਤਰੀਨ ਕੁਆਲਿਟੀ ਦੀਆਂ ਫ਼ੋਟੋਆਂ ਖਿੱਚਦਾ ਹੈ।
• ਕੈਮਰਾ ਲੁੱਕ - ਅਜਿਹੀਆਂ ਫ਼ੋਟੋਆਂ ਲਈ ਵਿਲੱਖਣ ਫ਼ੋਟੋਗ੍ਰਾਫ਼ਿਕ ਸੁਹਜ ਨਾਲ ਆਪਣੇ ਕੈਮਰੇ ਨੂੰ ਵਿਅਕਤੀਗਤ ਬਣਾਓ, ਜੋ ਤੁਹਾਨੂੰ ਸੱਚਮੁੱਚ ਪਸੰਦ ਆਉਣ
• ਰਚਨਾਕਾਰ ਸੂਟ - ਬਿਲਟ-ਇਨ ਟੈਲੀਪ੍ਰੋਂਪਟਰ, ਪ੍ਰੋਜੈਕਟ ਫੋਲਡਰ, ਮਾਈਕ ਜਾਂਚਾਂ ਲਈ ਆਡੀਓ ਵਿਜ਼ੂਲਾਈਜ਼ਰ ਅਤੇ ਹੋਰ ਬਹੁਤ ਕੁਝ ਨਾਲ ਵੀਡੀਓ ਸਮੱਗਰੀ ਬਣਾਉਣਾ ਕਦੇ ਵੀ ਇੰਨਾ ਆਸਾਨ ਨਹੀਂ ਰਿਹਾ
• ਕੈਮਰਾ ਕੋਚ - ਬਿਹਤਰ ਫ਼ੋਟੋਆਂ ਖਿੱਚਣ ਲਈ Gemini ਮਾਡਲਾਂ ਦੀ ਮਦਦ ਨਾਲ ਸੁਝਾਅ ਅਤੇ ਮਾਰਗ-ਦਰਸ਼ਨ ਪ੍ਰਾਪਤ ਕਰੋ
• ਆਟੋ ਬੈੱਸਟ ਲੁੱਕ - ਉਸ ਪਲ ਨੂੰ ਕੈਪਚਰ ਕਰੋ, ਜਦੋਂ ਤੁਹਾਡੇ ਸਾਰੇ ਦੋਸਤ ਬਹੁਤ ਵਧੀਆ ਦਿਖਾਈ ਦੇ ਰਹੇ ਹੋਣ।
• ਸੁਪਰ ਜ਼ੂਮ - ਦੂਰ ਤੋਂ ਬਹੁਤ ਨੇੜੇ ਦੀਆਂ ਫ਼ੋਟੋਆਂ ਖਿੱਚੋ। ਜਦੋਂ ਤੁਸੀਂ ਜ਼ੂਮ ਵਧਾਉਂਦੇ ਹੋ, ਤਾਂ ਸੁਪਰ ਜ਼ੂਮ ਤੁਹਾਡੀਆਂ ਤਸਵੀਰਾਂ ਨੂੰ ਜ਼ਿਆਦਾ ਸਪਸ਼ਟ ਬਣਾਉਂਦਾ ਹੈ।
• ਪ੍ਰੋ ਜ਼ੂਮ - 120x ਤੱਕ ਜ਼ੂਮ ਕਰੋ, ਜੋ ਕਿ ਇੱਕ ਅਡਵਾਂਸ ਜਨਰੇਟਿਵ ਇਮੇਜਿੰਗ ਮਾਡਲ ਨਾਲ ਲੈਸ ਹੈ
• ਮੈਨੂੰ ਸ਼ਾਮਲ ਕਰੋ - ਫ਼ੋਟੋ ਖਿੱਚਣ ਵਾਲੇ ਵਿਅਕਤੀ ਸਮੇਤ ਪੂਰੇ ਗਰੁੱਪ ਨੂੰ ਆਪਣੀਆਂ ਤਸਵੀਰਾਂ ਵਿੱਚ ਸ਼ਾਮਲ ਕਰੋ
• ਲਾਂਗ ਐਕਸਪੋਜਰ - ਦ੍ਰਿਸ਼ ਵਿੱਚ ਹਿੱਲਜੁੱਲ ਕਰਦੇ ਵਿਸ਼ਿਆਂ ਵਿੱਚ ਰਚਨਾਤਮਕ ਧੁੰਦਲਾਪਣ ਪੈਦਾ ਕਰੋ
• ਐਕਸ਼ਨ ਪੈਨ - ਆਪਣੇ ਵਿਸ਼ੇ ਨੂੰ ਫੋਕਸ ਵਿੱਚ ਰੱਖਦੇ ਹੋਏ ਬੈਕਗ੍ਰਾਊਂਡ ਵਿੱਚ ਰਚਨਾਤਮਕ ਧੁੰਦਲਾ ਪ੍ਰਭਾਵ ਸ਼ਾਮਲ ਕਰੋ
• ਮੈਕਰੋ ਫੋਕਸ - ਛੋਟੇ ਤੋਂ ਛੋਟੇ ਵਿਸ਼ਿਆਂ ਵਿੱਚ ਵੀ ਚਮਕਦਾਰ ਰੰਗ ਅਤੇ ਸ਼ਾਨਦਾਰ ਕੰਟ੍ਰਾਸਟ ਉਭਾਰੋ
• ਪ੍ਰੋ ਕੰਟਰੋਲ - ਸ਼ਟਰ ਸਪੀਡ, ISO ਅਤੇ ਹੋਰ ਬਹੁਤ ਸਾਰੀਆਂ ਅਡਵਾਂਸ ਕੈਮਰਾ ਸੈਟਿੰਗਾਂ ਨੂੰ ਅਣਲਾਕ ਕਰੋ
ਹਰ ਵਾਰ ਬਿਹਤਰੀਨ ਵੀਡੀਓ ਬਣਾਓ
• ਭੀੜ ਵਾਲੀਆਂ ਥਾਵਾਂ 'ਤੇ ਵੀ, ਸਾਫ਼ ਆਡੀਓ ਦੇ ਨਾਲ ਸ਼ਾਨਦਾਰ ਰੈਜ਼ੋਲਿਊਸ਼ਨ ਵਿੱਚ ਹਾਈ-ਫ਼ਿਡੈਲਿਟੀ ਵਾਲੇ ਵੀਡੀਓ ਆਸਾਨੀ ਨਾਲ ਰਿਕਾਰਡ ਕਰੋ
• ਵੀਡੀਓ ਬੂਸਟ - ਬਿਹਤਰ ਲਾਈਟਿੰਗ, ਰੰਗਾਂ ਅਤੇ ਵੇਰਵਿਆਂ ਵਾਲੇ ਵੀਡੀਓ ਪ੍ਰਾਪਤ ਕਰੋ
• ਨਾਈਟ ਕੈਮਰਾ ਵੀਡੀਓ - ਹਨੇਰੇ ਵਿੱਚ ਵੀ ਉਸ ਸੰਪੂਰਨ ਪਲ ਨੂੰ ਮੁੜ-ਜੀਵਤ ਕਰੋ
• ਪੋਰਟਰੇਟ - ਆਪਣੇ ਵਿਸ਼ੇ ਦੇ ਪਿੱਛੇ ਬੈਕਗ੍ਰਾਊਂਡ ਨੂੰ ਧੁੰਦਲਾ ਕਰ ਕੇ ਵੀਡੀਓ ਵਿੱਚ ਸਿਨੇਮੈਟਿਕ ਪ੍ਰਭਾਵ ਸਿਰਜੋ
• ਸਿਨੇਮੈਟਿਕ ਪੈਨ - ਆਪਣੇ ਫ਼ੋਨ ਦੀਆਂ ਪੈਨਿੰਗ ਹਿੱਲਜੁੱਲਾਂ ਨੂੰ ਧੀਮਾ ਕਰੋ
• ਲਾਂਗ ਸ਼ਾਟ - ਪੂਰਵ-ਨਿਰਧਾਰਿਤ ਫ਼ੋਟੋ ਮੋਡ ਵਿੱਚ ਬਸ ਸ਼ਟਰ ਕੁੰਜੀ ਨੂੰ ਦਬਾਈ ਰੱਖ ਕੇ ਆਮ ਅਤੇ ਤਤਕਾਲ ਵੀਡੀਓ ਬਣਾਓ
ਲੋੜਾਂ - Pixel ਕੈਮਰੇ ਦਾ ਨਵੀਨਤਮ ਵਰਜਨ ਸਿਰਫ਼ Android 17 ਅਤੇ ਇਸ ਤੋਂ ਬਾਅਦ ਵਾਲੇ ਵਰਜਨਾਂ 'ਤੇ ਚੱਲ ਰਹੇ Pixel ਡੀਵਾਈਸਾਂ 'ਤੇ ਹੀ ਕੰਮ ਕਰਦਾ ਹੈ। Wear OS ਲਈ Pixel ਕੈਮਰੇ ਦਾ ਨਵੀਨਤਮ ਵਰਜਨ ਸਿਰਫ਼ Pixel ਫ਼ੋਨਾਂ ਨਾਲ ਕਨੈਕਟ ਕੀਤੇ Wear OS 5.1 (ਅਤੇ ਇਸ ਤੋਂ ਬਾਅਦ ਵਾਲੇ) ਡੀਵਾਈਸਾਂ 'ਤੇ ਹੀ ਕੰਮ ਕਰਦਾ ਹੈ। ਕੁਝ ਵਿਸ਼ੇਸ਼ਤਾਵਾਂ ਸਾਰੇ ਡੀਵਾਈਸਾਂ 'ਤੇ ਉਪਲਬਧ ਨਹੀਂ ਹਨ।
Pixel ਲਈ ਕੈਮਰਾ ਐਪ
ਅੱਪਡੇਟ ਕਰਨ ਦੀ ਤਾਰੀਖ
13 ਅਕਤੂ 2026